Advertisement Lists

Punjab News, National News, International News

ਅਹੁਦਾ ਸੰਭਾਲਦਿਆਂ ਹੀ ਟਰੰਪ ਕਰਨਗੇ ਫਾਊਂਡੇਸ਼ਨ ਭੰਗ

ਲੰਵਾਸ਼ਿੰਗਟਨ: ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਅਗਲੇ ਮਹੀਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਆਪਣੀ ਚੈਰੀਟੇਬਲ ਫਾਊਂਡੇਸ਼ਨ ਨੂੰ ਭੰਗ ਕਰਨਗੇ। ਇਸ ਦਾ ਮਕਸਦ ਨਿੱਜੀ ਹਿੱਤਾਂ ਦੇ ਟਕਰਾਅ ਦੀ ਕਿਸੇ ਵੀ ਸੰਭਾਵਨਾ ਨੂੰ ਖਤਮ ਕਰਨਾ ਹੋਵੇਗਾ।
Article Image ਪੀ.ਟੀ.ਆਈ. ਦੀ ਖਬਰ ਦੇ ਮੁਤਾਬਕ ਇਹ ਬਿਆਨ ਉਸ ਵੇਲੇ ਆਇਆ ਜਦੋਂ ਟਰੰਪ ਦੀ ਪ੍ਰਚਾਰ ਮੁਹਿੰਮ ਲਈ ਇਸ ਫਾਊਂਡੇਸ਼ਨ ਵੱਲੋਂ ਪੈਸੇ ਖਰਚਣ ਦੀਆਂ ਮੀਡੀਆ ਰਿਪੋਰਟਾਂ ਤੋਂ ਬਾਅਦ ਨਿਊਯਾਰਕ ਅਟਾਰਟੀ ਜਨਰਲ ਦਾ ਦਫਤਰ ਜਾਂਚ ਕਰ ਰਿਹਾ ਹੈ। ਟਰੰਪ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਆਪਣੇ ਵਕੀਲ ਨੂੰ ‘ਡੋਨਲਡ ਜੇ ਟਰੰਪ ਫਾਊਂਡੇਸ਼ਨ’ ਨੂੰ ਭੰਗ ਕਰਨ ਸਬੰਧੀ ਕਦਮ ਚੁੱਕਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਮੁਤਾਬਕ ਇਹ ਫਾਊਂਡੇਸ਼ਨ ਦਹਾਕਿਆਂ ਤੋਂ ਬਿਨਾਂ ਲਾਭ ਕਮਾਏ ਚੱਲ ਰਹੀ ਹੈ। ਇਸ ਦਾ 100 ਫੀਸਦੀ ਪੈਸਾ ਦਾਨ ਵਿੱਚ ਜਾਂਦਾ ਹੈ। ਟਰੰਪ ਨੇ ਕਿਹਾ ਕਿ ਉਹ ਆਪਣਾ ਜ਼ਿਆਦਾ ਸਮਾਂ ਤੇ ਸ਼ਕਤੀ ਰਾਸ਼ਟਰਪਤੀ ਦੇ ਅਹੁਦੇ ਤੇ ਦੇਸ਼ ਤੇ ਵਿਸ਼ਵ ਦੀਆਂ ਸਮੱਸਿਆਵਾਂ ਹੱਲ ਕਰਨ ‘ਤੇ ਲਾਉਣਗੇ।
ee

Published on 28 December 2016 in International News

view article

ਅਹੁਦਾ ਸੰਭਾਲਦਿਆਂ ਹੀ ਟਰੰਪ ਕਰਨਗੇ ਫਾਊਂਡੇਸ਼ਨ ਭੰਗ

Share Whatsapp

Return to Homepage