Warning: session_start(): Cannot send session cookie - headers already sent by (output started at /home/padamans/public_html/5aabtoday.com/index.php:26) in /home/padamans/public_html/5aabtoday.com/init.php on line 8

Warning: session_start(): Cannot send session cache limiter - headers already sent (output started at /home/padamans/public_html/5aabtoday.com/index.php:26) in /home/padamans/public_html/5aabtoday.com/init.php on line 8
Advertisement Lists

Punjab News, National News, International News

ਵੋਟਿੰਗ ਮਸ਼ੀਨਾਂ ਸ਼ਿਫਟ ਕਰਨ ਤੋਂ ਭੜਕੀ 'ਆਪ'

ਟਿਆਲਾ: ਪਟਿਆਲਾ ‘ਚ EVM ਮਸ਼ੀਨਾਂ ਸ਼ਿਫਟ ਕਰਨ ਨੂੰ ਲੈ ਕੇ ਹੰਗਾਮਾ ਹੋ ਗਿਆ। ਆਮ ਆਦਮੀ ਪਾਰਟੀ ਵਰਕਰਾਂ ਨੇ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ EVM ਮਸ਼ੀਨਾਂ ਸ਼ਿਫਟ ਕਰਨ ਦਾ ਵਿਰੋਧ ਕਰਦਿਆਂ ਹੰਗਾਮਾ ਕਰ ਦਿੱਤਾ। ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ‘ਆਪ’ ਦੇ ਵਿਰੋਧ ਕਾਰਨ ਰੋਕਣਾ ਪਿਆ। ਹਾਸਲ ਜਾਣਕਾਰੀ ਮੁਤਾਬਕ ਜਦ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ EVM ਮਸ਼ੀਨਾਂ ਸ਼ਿਫਟ ਕੀਤੀਆਂ ਜਾ ਰਹੀਆਂ ਸਨ ਤਾਂ ‘ਆਪ’ ਵਰਕਰਾਂ ਨੇ ਇਸ ਦੀ ਜਾਣਕਾਰੀ ਮਿਲਦਿਆਂ ਹੀ ਵਿਰੋਧ ਕਰ ਦਿੱਤਾ। ਨਾਭਾ ਤੋਂ ‘ਆਪ’ ਉਮੀਦਵਾਰ ਦੇਵ ਮਾਨ ਵੀ ਮੌਕੇ ‘ਤੇ ਪਹੁੰਚ ਚੁੱਕੇ ਸਨ। ਉਨ੍ਹਾਂ ਪ੍ਰਸ਼ਾਸਨ ਨੂੰ ਮਸ਼ੀਨਾਂ ਸ਼ਿਫਟ ਕਰਨ ਤੋਂ ਰੋਕ ਦਿੱਤਾ। ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਭੇਜੀ ਜਾ ਰਹੀ ਹੈ। ਦਰਅਸਲ ਪਟਿਆਲਾ ਜਿਲ੍ਹੇ ਦੇ ਨਾਭਾ ਹਲਕੇ ਦੇ ਪੋਲਿੰਗ ਬੂਥ ਨੰਬਰ 109 ਤੇ 110 ਦੀਆਂ EVM ਮਸ਼ੀਨਾਂ ਨੂੰ ਸਟ੍ਰਾਂਗ ਰੂਮ ਤੋਂ ਸ਼ਿਫਟ ਕੀਤਾ ਜਾ ਰਿਹਾ ਸੀ। ਪ੍ਰਸ਼ਾਸਨ ਨੇ ਇਸ ਲਈ EVM ਮਸ਼ੀਨਾ ਵਾਲੇ 40 ਟਰੰਕ ਟਰੱਕ ‘ਚ ਵੀ ਲੱਦ ਲਏ ਸਨ ਪਰ ਵਿਰੋਧ ਤੋਂ ਬਾਅਦ ਇਹ ਕਾਰਵਾਈ ਰੋਕਣੀ ਪਈ।
Article Image ਇਹ ਕਾਰਵਾਈ ਕਿਉਂ ਤੇ ਕਿਸ ਅਧਾਰ ‘ਤੇ ਕੀਤੀ ਜਾ ਰਹੀ ਸੀ, ਇਸ ਬਾਰੇ ਜਾਣਕਾਰੀ ਨਹੀਂ ਮਿਲੀ ਹੈ।
ee

Published on 13 February 2017 in Punjab News

view article

ਵੋਟਿੰਗ ਮਸ਼ੀਨਾਂ ਸ਼ਿਫਟ ਕਰਨ ਤੋਂ ਭੜਕੀ 'ਆਪ'

Share Whatsapp

Return to Homepage