Warning: session_start(): Cannot send session cookie - headers already sent by (output started at /home/padamans/public_html/5aabtoday.com/index.php:26) in /home/padamans/public_html/5aabtoday.com/init.php on line 8

Warning: session_start(): Cannot send session cache limiter - headers already sent (output started at /home/padamans/public_html/5aabtoday.com/index.php:26) in /home/padamans/public_html/5aabtoday.com/init.php on line 8
Advertisement Lists

Punjab News, National News, International News

ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ: ਬੀ.ਐਸ.ਐਫ ਦੀ 32 ਬਟਾਲੀਅਨ ਵੱਲੋ ਬੀਤੀ ਦੇਰ ਰਾਤ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜਿਉ 5 ਕਰੋੜ ਰੁਪਏ ਮੁੱਲ ਦੀ 1 ਕਿਲੋ ਹੈਰੋਇਨ ਜੋ ਕਿ ਪਰਾਲੀ ਦੇ ਥੱਲੇ ਲੁਕੋਈ ਹੋਈ ਸੀ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਸਥਾਨਕ ਸ਼ਹਿਰ ਦੀ 32 ਬਟਾਲੀਅਨ ਦੇ ਹੈੱਡ ਕੁਆਟਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਡੀ.ਆਈ.ਜੀ ਜੇ.ਐਸ ਉਬਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਟੈਲੀਜੈਂਸ ਤੋ ਜਾਣਕਾਈ ਮਿਲੀ ਸੀ ਕਿ ਭਾਰਤ ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਸਮੱਗਲਰ ਕੁੱਝ ਹਿੱਲ ਜੁਲ ਕਰ ਸਕਦੇ ਹਨ।
Article Image ਬੀਤੀ ਰਾਤ ਅੰਤਰਰਾਸ਼ਟਰੀ ਸਰਹੱਦ ਤੇ ਬੀ.ਐਸ.ਐਫ ਦੇ ਜਵਾਨਾਂ ਵੱਲੋ ਗਸ਼ਤ ਦੌਰਾਨ ਗੁੱਲਗੜ ਪੋਸਟ ਨੇੜੇ ਕੁੱਝ ਹਿੱਲ ਜੁਲ ਦੇਖੀ ਤਾਂ ਡੌਗ ਸੁਕਆਈਡ ਅਤੇ ਪੂਰੀ ਟੀਮ ਨਾਲ ਜਵਾਨਾਂ ਵੱਲੋ ਸਰਚ ਅਪਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਅੰਤਰਰਾਸਟਰੀ ਸਰਹੱਦ ਦੇ ਬਿਲਕੁਲ ਨੇੜਿਓਂ ਟੋਆ ਪੁੱਟ ਕੇ ਪਰਾਲੀ ਥੱਲੇ ਦੱਬਿਆ ਹੋਇਆ ਹੈਰੋਇਨ ਦਾ 1 ਪੈਕਟ ਬਰਾਮਦ ਕੀਤਾ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਰੁਪਏ ਹੈ। ਡੀ.ਆਈ.ਜੀ ਜੇ.ਐਸ ਓਬਰਾਏ ਨੇ ਦੱਸਿਆਂ ਕਿ 1 ਪੈਕਟ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਪੂਰੇ ਬਾਰਡਰ ਤੇ ਸਰਚ ਅਭਿਆਨ ਚਲਾਇਆ ਗਿਆ। ਪਰ ਅਜੇ ਤੱਕ ਕੁੱਝ ਹੋਰ ਬਰਾਮਦ ਨਹੀ ਹੋਇਆ ਹੈ।
ee

Published on 13 February 2016 in Punjab News

view article

ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ

Share Whatsapp

Return to Homepage